ੲੈਸ.ਆਰ.ੲੈਸ. ਪੈਲਟਾਈਨ ਬੋਰਡ ਦੀ ਕਾਰਗੁਜ਼ਾਰੀ “ਪੰਥ ਵਿਰੋਧੀ”,
ਪੈਲਟਾਈਨ ਸੰਗਤ ਦੀ ਵਧਦੀ ਹੋਈ ਨਰਾਜ਼ਗੀ
ਪੈਲਟਾਈਨ ਸੰਗਤ ਦੀ ਵਧਦੀ ਹੋਈ ਨਰਾਜ਼ਗੀ
ਮਿਡ-ਵੈਸਟ ਨਿਵਾਸੀ ਸਿਖ ਸੰਗਤ ਦੇ ਦਰਪੇਸ਼ ਬਹੁਤ ਹੀ ਗੰਭੀਰ ਸਮਸਿਆਵਾਂ ਦਾ ਸੰਕਟ ਖੜਾ ਹੋ ਗਿਆ ਹੈ, ਪਰ ਸੰਗਤ ਨੇ ਸਮੱਸਿਆਵਾਂ ਦੇ ਸਮਾਧਾਨ ਦਾ ਉਪਰਾਲਾ ਆਰੰਭ ਕਰ ਦਿਤਾ ਹੈ। ਸੰਗਤ ਦਾ ਧਿਆਨ ਮਿਡ-ਵੈਸਟ ਦੇ ਸਭ ਤੋਂ ਵਡੇ ਗੁਰਦੁਆਰੇ ਤੇ ਕੇਂਦਰਤ ਹੈ। ਹਾਲ ਹੀ ਵਾਪਰੀਆਂ ਘਟਨਾਵਾਂ ਤੋਂ ਸਾਬਤ ਹੋ ਚੁਕਿਆ ਹੈ ਕਿ ਸ਼੍ਰਸ਼ ਭੋੳਰਦ ਤਾਨਾਸ਼ਾਹੀ ਤੇ ਉਤਰ ਆਇਆ ਹੈ, ਸੰਗਤ ਦੀਆਂ ਰੂਹਾਨੀ ਅਤੇ ੇਭਾਈਚਾਰਕ ਲੋੜਾਂ ਪੂਰੀਆਂ ਕਰਨ ਦੇ ਅਸਮਰਥ ਹੈ, ਨੌਜੁਆਨਾਂ ਅਤੇ ਬਜ਼ੁਰਗਾਂ ਨੂੰ ਖੂੰਜੇ ਲਾਇਆ ਹੋਇਆ ਹੈ, ਦੋਵਾਂ ਹੀ ਭਾਈਆਂ ਨੂੰ ਹੈਡ-ਗਰੰਥੀ ਥਾਪ ਕੇ ਗੁਰਦੁਆਰੇ ਵਿਚ ਵਾਦ-ਵਿਵਾਦ ਅਤੇ ਆਪੋ ਧਾਪੀ ਮਚਾਈ ਹੋਈ ਹੈ।ਇਹ ਸਭ ਕੁਝ ਅਜੋਕੇ ਭੌਅ੍ਰਧ ਵਲੋਂ ਗੁਪਤੀ ਅੰਦਾਜ਼ ਵਿਚ ਫ਼ੈਸਲੇ ਲੈਣ ਦੀ ਧੁੰਦਲੀ ਨੀਤੀ ਦੀ ਦੁਖਦਾਊ ਉਪਜ ਹੈ।
ਤ੍ਰਾਸਦੀ ਇਹ ਹੈ ਕਿ ਮੌਜੂਦਾ ਬੋਰਡ ਨੇ ਜੋ ਕਿ 2008 ਵਿਚ ਕਾਬਜ ਹੋਇਆ, ਪਹਿਲੇ ਬੋਰਡ ਤੇ ਪਾਰਦਰਸ਼ੀ ਨਾਂ ਹੋਣ ਦਾ, ਸੰਗਤ ਅਤੇ ਨੌਜੁਆਨਾਂ ਨਾਲ ਸਦਭਾਵਨਾ ਵਾਲਾ ਰਾਬਤਾ ਨਾ ਰੱਖਣ ਦਾ ਦੋਸ਼ ਥਪਦਿਆਂ ਆਪਣੇ ਮੂੁਹੋਂ ਮੀਆਂ ਮਿਠੂ ਬਣਦਿਆਂ ਆਪ ਨੂੰ “ਪੰਥਕ ਸਲੇਟ” ਗਰਦਾਨਿਆਂ ਸੀ। ਪਰ ਇਨ੍ਹਾਂ ਦੀ ਕਾਰਗੁਜ਼ਾਰੀ ਵਿਚ ਪੰਥਕ ਸੋਚ ਵਾਲੀ ਕੋਈ ਵੀ ਝਲਕ ਵੇਖਣ ਨੂੰ ਨਸੀਬ ਨਹੀਂ ਹੋਈ।ਇਨ੍ਹਾਂ ਦੀ ਕਾਰਗੁਜ਼ਾਰੀ ਨੂੰ ਨਿਰਪੱਖਤਾ ਨਾਲ ਵੀਚਾਰਿਆਂ ਪ੍ਰਤੱਖ ਸਿਟਾ ਇਹ ਹੀ ਨਿਕਲਦਾ ਹੈ ਕਿ ਜੋ ਵੀ ਫ਼ੈਸਲੇ ਲਏ ਗਏ ਹਨ, ਲਏ ਜਾ ਰਹੇ ਹਨ ਅਤੇ ਜਿਸ ਢੰਗ ਨਾਲ ਲਏ ਜਾਂਦੇ ਹਨ ਉਹ ਪੰਥਕ ਨਹੀਂ ਸਗੋਂ ਪੰਥ ਵਿਰੋਧੀ ਹਨ।
ਪੰਥ ਵਿਰੋਧੀ: ਬੇਸ਼ਕ “ਪੰਥ ਵਿਰੋਧੀ” ਲੇਬਲ ਬਹੁਤ ਹੀ ਕੌੜਾ ਸ਼ਬਦ ਹੈ।ਇਸ ਸ਼ਬਦ ਨੂੰ ਸੁਣਦਿਆਂ ਹੀ ਅਜੋਕੇ ਅਖੌਤੀ ਪਾਲੀਟੀਸ਼ਨਾ ਦਾ ਭਲੋਦ ਪਰੲਸਸੁਰੲ ਵਧਣ ਲਗ ਜਾਂਦਾ ਹੈ ।ਪਰ ਇਹ ਕੌੜਾ ਤੱਥ ਸਚ ਹੈ ਜਾਂ ਬੇ-ਬੁਨਿਆਦ, ਦਾ ਨਿਰਣਾ ਕਰਨ ਹਿਤ ਅਗੇ ਪੜ੍ਹਣ ਦੀ ਕਿਰਪਾਲਤਾ ਕਰਨੀ ਜੀ ।ਤੱਥਾਂ ਦੀ ਰੌਸ਼ਨੀ ਵਿਚ ਸਾਬਤ ਹੋ ਜਾਵੇਗਾ ਕਿ ਮੌਜੂਦਾ ਬੋਰਡ ਦੀ ਕਾਰ ਗੁਜ਼ਾਰੀ ਨੂੰ ਪੰਥ ਵਿਰੋਧੀ ਕਹਿਣਾ ਬਿਲਕੁਲ ਜਾਇਜ਼ ਅਤੇ ਉਚਿਤ ਹੈ ।
ਪੂਰਾ ਲੇਖ ਪੜਨ ਲਈ ਉਪਰ ਲੇਖ ਦੇ ਟਾਇਟਲ (Title - Actions of SRS Board "Anti-Panthic") ਤੇ ਕਲਿਕ ਕਰੋ ਜੀ
No comments:
Post a Comment